29 ਨਿਯਮ


1. ਤੀਹ ਦਿਨ ਸੂਤਕ ਰੱਖਣਾ ÷ ਜਚਾ ਤੇ ਬਚਾ ਤੀਹ ਦਿਨਾਂ ਤਕ ਘਰ ਦੇ ਸਾਰੇ ਕੰਮ ਕਾਜ ਤੋਂ ਦੂਰ ਰੱਖਣ ਦਾ ਨਿਯਮ ਹੈ ।
2. ਮਾਹਵਾਰੀ ਚ ਔਰਤ ਨੂੰ ਪੰਜ ਦਿਨ ਚੁਲੇ ਚੌਕੇਂ ਤੇ ਆਉਣ ਦੀ ਮਨਾਹੀ ਹੈ ।
3. ਸਵੇਰੇ ਉਠਣ ਸਾਰ ਇਸ਼ਨਾਨ ਕਰਨ ਦਾ ਨਿਯਮ ਹੈ ।
4. ਸ਼ੀਲ ਤੇ ਸੰਤੋਖ ਪਾਲਣ ਦਾ ਨਿਯਮ ।
5. ਅੰਦਰੂਨੀ ਤੇ ਬਹਿਰੂਨੀ ਸੁਚ ਪਾਲਣ ਦਾ ਨਿਯਮ ।
6. ਸੁਬਹ ਸ਼ਾਮ ਸੰਧਿਆ ਉਪਾਸ਼ਨਾ ਕਰਨ ਦਾ ਨਿਯਮ ।
7.ਸੰਧਯਾ ਸਮੇਂ ਆਰਤੀ ਤੇ ਹਰੀ ਗੁਣ ਗਾਉਣ ਦਾ ਨਿਯਮ ।
8. ਨਿਹਚਾ ਨਾਲ ਪ੍ਰੇਮ ਪੂਰਵਕ ਹਵਨ ਕਰਨ ਦਾ ਨਿਯਮ ।
9. ਪਾਣੀ, ਈਂਧਨ (ਬਾਲਣ)ਤੇ ਦੁੱਧ ਦੀ ਛਾਣਬੀਣ ਕਰਕੇ ਵਰਤਣ ਦਾ ਨਿਯਮ ।
10. ਬਾਣੀ ਵਿਚਾਰ ਕੇ ਫਿਰ ਬੋਲਣ ਦਾ ਨਿਯਮ ।ਪਹਿਲਾਂ ਤੋਲੇ ਫਿਰ ਬੋਲੋ ।
11. ਖਿਮਾ ਤੇ ਦਯਾ ਪਾਲਣ ਦਾ ਨਿਯਮ ।
12. ਚੋਰੀ ਨਾ ਕਰਨਾ ਦਾ ਨਿਯਮ ।
13. ਨਿੰਦਾ ਨਾ ਕਰਨ ਦਾ ਨਿਯਮ ।
14. ਝੂਠ ਨਾ ਬੋਲਣ ਦਾ ਨਿਯਮ ।
15. ਵਾਦ --ਵਿਵਾਦ ਦੇ ਤਿਆਗ ਦਾ ਨਿਯਮ ।
16. ਅਮਾਵਸ (ਮਸਿਆ )ਵਰਤ ਦਾ ਨਿਯਮ ।
17. ਵਿਸ਼ਣੂ ਦਾ ਭਜਨ ਕਰਨ ਦਾ ਨਿਯਮ ।
18. ਜੀਵਾਂ ਤੇ ਦਯਾ ਪਾਲਣ ਦਾ ਨਿਯਮ ।
19. ਹਰਾ ਰੁੱਖ ਨਾ ਵਢਣ ਦਾ ਨਿਯਮ।
20. ਕਾਮ ਕਰੋਧ ਆਦਿ ਵਿਕਾਰਾਂ ਨੂੰ ਵਸ ਵਿਚ ਰੱਖਣ ਦਾ ਨਿਯਮ ।
21. ਭੋਜਨ ਆਪ ਤਿਆਰ ਕਰਨ ਦਾ ਨਿਯਮ ।
22. ਬਕਰਿਆਂ ਵਾਸਤੇ ਲਾਜਮੀ ਵਾੜਾ ਬਣਾਉਣ ਦਾ ਨਿਯਮ ।
23. ਬੈਲਾਂ ਨੂੰ ਖਸੀ ਨਾ ਕਰਨ ਦਾ ਨਿਯਮ ।
24. ਅਮਲ (ਨਸ਼ਾ )ਖਾਣ ਦੀ ਮਨਾਹੀ ਦਾ ਨਿਯਮ ।
25. ਤੰਬਾਕੂ ਸੇਵਨ ਦੀ ਮਨਾਹੀ ਦਾ ਨਿਯਮ ।
26. ਭੰਗ ਸੇਵਨ ਦੀ ਮਨਾਹੀ ਦਾ ਨਿਯਮ ।
27. ਸ਼ਰਾਬ ਸੇਵਨ ਦੀ ਮਨਾਹੀ ਦਾ ਨਿਯਮ।
28. ਮਾਸ ਖਾਣ ਦੀ ਮਨਾਹੀ ਦਾ ਨਿਯਮ ।
29. ਨੀਲਾ ਵਸਤਰ ਤੇ ਨੀਲ ਰੰਗ ਦੀ ਮਨਾਹੀ ਦਾ ਨਿਯਮ ।

Comments